ਦੇਹੀ ਤਿੜਕ ਗਈ

 

ਡਰਦਾ ਬਾਹਰ ਜਾਣ ਤੋਂ

ਬੂਹਾ ਬੰਦ ਕਰਾਂ

ਦੇਹੀ ਦਰ ਨਾ ਖੋਲ੍ਹਦੀ

ਉਲਟਾ ਦੋਸ ਧਰਾਂ

 

ਦੇਹੀ ਫੜ ਫੜ ਰੱਖਦੀ

ਬਾਹਰ ਪੈਰ ਨਾ ਧਰ

ਇਕ ਵਾਰ ਜੇ ਨਿਕਲਿਆ

ਫੇਰ ਨਾ ਮਿਲਣਾ ਘਰ

 

ਦਰ ਦਰ ਅਲਖ ਜਗਾਉਂਦਿਆਂ

ਆਯੂ ਗਈ ਵਿਹਾ

ਭਿਖਸ਼ਾ ਪਈ ਤਾਂ ਦੇਹ ਦਾ

ਠੂਠਾ ਤਿੜਕ ਗਿਆ

ਦੇਹੀ ਤਿੜਕ ਗਈ” 'ਤੇ 5 ਵਿਚਾਰ

Leave a reply to ਨਵਿਅਵੇਸ਼ ਨਵਰਾਹੀ ਜਵਾਬ ਰੱਦ ਕਰੋ