ਕਲੀ ਕਿ ਜੋਟਾ

ਕਲੀ ਕਿ ਜੋਟਾ
ਰਬ ਪੁੱਛਦਾ ਹੈ

ਜੋਟਾ, ਮੈਂ ਕਹਿੰਦਾ ਹਾਂ
ਉਹ ਮੁੱਠੀ ਖੋਲ੍ਹਦਾ ਹੈ
ਕਲੀ ਨਿਕਲਦੀ ਹੈ

ਅਗਲੀ ਵਾਰ ਕਲੀ ਕਹਿੰਦਾ ਹਾਂ
ਜੋਟਾ ਨਿਕਲ ਆਉਂਦਾ ਹੈ

ਪਹਿਲੇ ਦਿਨ ਤੋਂ
ਏਹੀ ਹੋ ਰਿਹੈ

ਤੂੰ ਰੌਂਦ ਮਾਰਦੈਂ
ਹਾਰਨ ਤੋਂ ਡਰਦਾ

ਹਾਰਨ ਤੋਂ ਨਹੀਂ
ਮੈਂ ਖੇਡ ਖਤਮ ਹੋਣ ਤੋਂ
ਡਰਦਾ ਹਾਂ

ਕਲੀ ਕਿ ਜੋਟਾ
ਉਹ ਫੇਰ ਮੁੱਠ ਅਗੇ ਕਰਦਾ ਹੈ

Advertisements

One thought on “ਕਲੀ ਕਿ ਜੋਟਾ

  1. ਧੰਨਭਾਗ ਤੁਸੀਂ ਵਾਪਿਸ ਆਏ, ਐਨੀ ਦੇਰ ਨਾ ਗਏ ਰਿਹਾ ਕਰੋ।

    ਨਾਲੇ ਰੱਬ ਤਾਂ ਰੌਦ ਨਹੀਂ ਮਾਰ ਸਕਦਾ। ਕਿਤੇ ਉਹ ਖੇਡ ਛੱਡ ਹੀ ਗਿਆ ਹੋਵੇ ਤੇ ਅਸੀਂ ਕਦੇ ਖੱਬੇ ਹੱਥ ਹੋ ਕੇ ਸੱਜੇ ਨੂੰ ਰੱਬ ਕਰ ਲੈਂਦੇ ਹੋਣੇ ਆਂ, ਕਦਿ ਖੱਬੇ ਨੂੰ? ਕਦਿ ਆਪਣੇ ਅੰਦਰ ਰੱਬ ਹੋਣ ਦਾ ਝੌਲਾ ਪਵੇ ਤਾਂ ਦਿਲ ਸਹਿਮ ਜਾਂਦੈ।

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s