ਸਰਦਾ ਸਰੀ ਜਾਂਦੈ

ਮੇਰੀ ਸਾਥਣ ਕਹਿੰਦੀ ਹੈ

ਸੱਠ ਵਰ੍ਹੇ ਹੋ ਗਏ

ਸਬਜੀ ਭਾਜੀ ਬਣਾਉਂਦੀ ਨੂੰ

ਅਜੇ ਵੀ ਲੂਣ ਮਿਰਚਾਂ ਕਦੇ ਘੱਟ

ਕਦੇ ਵਧ ਪੈ ਜਾਂਦੀਆਂ ਹਨ

ਤੂੰ ਕਦੇ ਉਜਰ ਨਹੀਂ ਕੀਤਾ


ਤੂੰ ਵੀ ਇਉਂ ਈ ਕਰਦੀ ਐਂ

ਮੈਂ ਕਿਹਾ

ਕਵਿਤਾ ਵਿਚ ਸ਼ਬਦ

ਕੌੜੇ ਕਸੈਲੇ ਜਾਂ ਵਾਧੂ ਘਾਟੂ ਹੋਣ

ਕਦੇ ਨਹੀਂ ਕਿਹਾ

ਭਲਿਆ ਮਾਣਸਾ ਸਾਰੀ ਲੰਘਾ ਲਈ

ਕੋਈ ਸਲੋਕ ਤਾ ਸਹਿਜ ਭਾਅ ਲਿਖ


“ਬਸ ਇਉਂ ਈ ਸਰੀ ਜਾਂਦੈ”

ਤੂੰ ਬੋਲੀ

“ਊਂ ਕਦੇ ਕਦੇ ਮੇਰਾ ਜੀਅ ਕਰਦੈ

ਜਦੋਂ ਤੇਰੀ ਜੀਭ ਸੜੇ

ਤੂੰ ਕੌਲੀ ਵਗਾਹ ਮਾਰੇ”


ਤੇ ਤੂੰ ਮੇਰੀ ਕਵਿਤਾ

ਰੱਦੀ ਵਿਚ ਸੁਟ ਦੇਵੇਂ

ਇਸ਼ਤਿਹਾਰ

6 thoughts on “ਸਰਦਾ ਸਰੀ ਜਾਂਦੈ

 1. ਤੁਹਾਡੀ ਇਹ ਕਵਿਤਾ ਨੇ ਹਲੂਣ ਕੇ ਰੱਖ ਦਿੱਤਾ ਹੈ। ਕਾਸ਼ ਇਹ ਆਵਾਜ਼ ਸਾਰਿਆਂ ਦੇ ਕੰਨਾਂ ਤੱਕ ਪਹੁੰਚੇ।
  ਅਸੀਂ ‘ਸਾਰਨ-ਸਰਾਉਣ’ ਦੇ ਆਦੀ ਹੋ ਗਏ ਹਾਂ।
  ਇੱਕ ਦੂਜੇ ਵਲ ਤਵਜ਼ੋਂ ਦੇਣਾ ਭੁੱਲ ਗਏ ਹਾਂ
  ਪਰ ਇਉਂ ਤਾਂ ਬੜਾ ਔਖਾ ਏ
  ਜ਼ਿੰਦਗੀ ਦਾ ਸਫ਼ਰ
  ਪਤਾ ਨਹੀਂ ਕਿਵੇਂ
  ਹੋਵੇਗੀ ਬਸਰ
  ਹਰਦੀਪ

 2. ਬਹੁਤ-ਬਹੁਤ ਸ਼ੁਕਰੀਆ।
  ਪੰਜਾਬੀ ਵਿਹੜੇ ਫੇਰੀ ਪਾ ਤੁਸਾਂ ਨੇ ਵਿਚਾਰਾਂ ਦੀ ਸਾਂਝ ਪਾਈ।
  ਪੰਜਾਬੀ ਵਿਹੜੇ ਵਲੋਂ ਵਿਸਾਖੀ ਦੀ ਲੱਖ-ਲੱਖ ਵਧਾਈ ਹੋਵੇ।
  ਆਪ ਜੀ ਨੂੰ ਸਾਡੇ ਵਿਹੜੇ ਆਗਮਨ ਦਾ ਇੱਕ ਵਾਰ ਫਿਰ ਸੱਦਾ ਦਿੰਦਾ ਹੋਇਆ….
  ਪੰਜਾਬੀ ਵਿਹੜਾ
  http://punjabivehda.wordpress.com

 3. ਤੁਹਾਡਾ ਇਹ ਆਪਸੀ ਸੰਵਾਦ ਸਾਰੇ ਜਗ ਦਾ ਸੰਵਾਦ ਹੋ ਜਾਂਦਾ ਹੈ … ਤੁਸੀਂ ਦੋਵੇਂ ਆਪੋ ਆਪਣੀ ਕਵਿਤਾ ਚ ਇਉਂ ਹੀ ਸਹਿਜ ਸੁਭਾ ਹੁੰਦੇ ਹੋਂ ਜਿਵੇਂ ਫੁੱਲ ਖਿੜ੍ਹ ਜਾਂਦੇ ਹਨ ਤੇ ਆਪਣੇ ਰੰਗ ਤੇ ਖੂਸ਼ਬੂ ਨੂੰ ਪ੍ਰਗਟਾਉਂਦੇ ਹਨ …. ਕੋਈ ਦੇਖੇ ਜਾ ਨਾ ਦੇਖੇ …
  ਕੁੰਜੀਆਂ ਦੀਆਂ ਦੋ ਕਵਿਤਾਵਾਂ – ਮੇਰੀ ਧੀ ਅਤੇ ਮੇਰਾ ਪੁੱਤ , ਮੈਂ ਉਸ ਹਰ ਥਾਂ ਤੇ ਸੁਣਾਉਂਦਾ ਹਾਂ ਜਿਥੇ ਵੀ ਕਵਿਤਾ ਦਾ ਮਹੌਲ ਹੋਵੇ …

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s