ਓ…………ਥੋਂ ਤਕ

ਮੈ ਤੇਰੇ ਕੋਲੋਂ ਵਿਛੜਨ ਲਗਦਾ ਹਾਂ
ਤੂੰ ਬਾਂਹ ਚੱਕ ਕੇ ਕਹਿੰਦੀ ਹੈਂ
ਓ……………ਥੋਂ  ਤਕ
ਮੇਰੇ ਨਾਲ ਹੋਰ ਚੱਲ

ਓਥੇ ਪਹੁੰਚਦੇ ਹਾਂ
ਤੇਰੀ ਬਾਂਹ ਉਠਦੀ ਹੈ
ਬਸ ਓ……………..ਥੋਂ  ਤਕ ਹੋਰ

ਜਨਮ ਜਨਮ ਤੋਂ ਤੇਰੇ ਨਾਲ
ਤੁਰ ਰਿਹਾ ਹਾਂ

ਓ……………ਥੋਂ  ਤਕ

ਇਸ਼ਤਿਹਾਰ

3 thoughts on “ਓ…………ਥੋਂ ਤਕ

 1. We used to see my nani in our nanaka village, the bus stop used to be far from her home and she used to see us off..
  we would say.. “Bibi tu ਮੁੜ ਜਾ ਹੁਣ.. ”
  “ਨਾ ਪੁੱਤ.. ਬਸ ਓ …ਥੋਂ ਤਕ..”

  ਓ …ਥੋਂ ਤਕ…ਓ …ਥੋਂ ਤਕ ਕਰਦੀ ਉਹ ਬਹੁਤ ਦੂਰ ਆ ਜਾਂਦੀ.. ਅਸੀਂ ਬਸ ਚੜ੍ਹ ਜਾਂਦੇ..ਫਿਰ ਪਤਾ ਨਹੀਂ ਇਕੱਲੀ ਵਾਪਸ ਕਿਵੇਂ ਜਾਂਦੀ ਹੋਊ…!

  ਯਾਦਾਂ ਤਾਜ਼ਾ ਕਰਵਾਉਣ ਲਈ ਬਹੁਤ ਬਹੁਤ ਸ਼ੁਕਰੀਆ, ਸਰ ਜੀ।

 2. ਧੰਨਵਾਦ। ਕਵਿਤਾ ਸਾਡੀ ਸਿਮਰਤੀ ‘ਤਾਜ਼ਾ’ ਰਖਦੀ ਹੈ ਤੇ ਸਾਨੂੰ ਜਿਉਂਦਾ ਰਖਦੀ ਹੈ। ਮਿਰਤੂ ਸੰਪੂਰਣ ਵਿਸਿਮਰਤੀ ਹੈ। ਆਖਾ ਜੀਵਾਂ ਵਿਸਰੈ ਮਰ ਜਾਓ। ਕਵਿਤਾ ਮੋਇਆਂ ਦੀ ਜਾਗ ਹੈ।

 3. ਪਿਆਰ,
  ਭਲਮਾਣਸੀ ਨਹੀਂ,
  ਪਿਆਰ ਤਾਂ ਬੱਸ ਪਿਆਰ ਹੁੰਦੈ

  ਭਲਮਾਣਸੀ ਤਾਂ ਸਿੱਧੀ,
  ਚਕੌਰ, ਜਾਂ ਤਿਕੋਣੀ ਹੋ ਸਕਦੀ ਹੈ
  ਪਿਆਰ…ਗੋਲ-ਮੋਲ ਜਿਹਾ

  ਭਲਾ-ਮਾਨਸ
  ਭਲੇ ਰਸਤਿਆਂ ਤੇ ਤੁਰਦਾ
  ਲੱਭ ਲੈਂਦੈ ਨਵੇਂ ਦਰਵਾਜ਼ੇ, ਨਵੇਂ ਰਸਤੇ

  ਪਿਆਰ ਦੀ
  ਭੋਲੀ-ਸਾਜਸ਼ੀ ਜੰਤਰ-ਮੰਤਰ ਚ
  ਗਵਾਚੇ ਰਹਿਣਾ,
  ਬਿਨਾਂ ਗਵਾਚੇ ਹੋਣ ਦੇ ਇਲਮ ਦੇ
  ਇਸ ਤਰਾਂ ਦੀ ‘ਸਾਦਾ-ਦਿਲੀ’
  ਇੱਕ ਸਿਫਰ ਦੀ ਪਰਦੱਖਣਾਂ,
  ਸਾਰੀ ਉਮਰ…

  ਆਸ਼ਕ ਤੇ ਮੁਸਾਫਿਰ
  ਇੱਕੋ ਜਿਹੇ ਨਹੀਂ ਹੁੰਦੇ।

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s