ਕੰਨ ਖਜੂਰਾ

ਕੰਨ ਖਜੂਰਾ

ਸੌ ਪੈਰਾਂ ਨਾਲ ਧਰਤੀ ਤੇ ਤੁਰਦਾ ਹੈ

ਸੌ ਕੰਨਾਂ ਨਾਲ ਧਰਤੀ ਨੂੰ ਸੁਣਦਾ ਹੈ

ਸੌ ਜੀਭਾਂ ਨਾਲ ਉਸ ਨਾਲ ਬੋਲਦਾ ਹੈ

ਉਹ ਤੁਰਨ ਲਈ

ਜਰਨੈਲੀ ਸੜਕਾਂ ਨਹੀਂ ਬਣਾਉਂਦਾ

ਜਿਥੋਂ ਦੀ ਲੰਘਦਾ ਹੈ

ਮਿੱਟੀ ਦਾ ਕਿਣਕਾ ਨਹੀਂ ਹਿਲਾਉਂਦਾ

ਘਾਹ ਦਾ ਪੱਤਾ ਨਹੀਂ ਦਰੜਦਾ

ਉਹ ਆਪਣੇ ਸੌ ਪੈਰਾਂ ਦਾ

ਭਾਰ ਵੀ ਆਪ ਹੀ ਚੁਕਦਾ ਹੈ

ਕੰਨ ਖਜੂਰਾ ਬੰਦੇ ਵਾਙੂੰ ਸੋਚਦਾ ਨਹੀਂ

ਉਸਦੇ ਸਿਰ ਅਤੇ ਪੈਰਾਂ ਵਿਚਕਾਰ

ਫ਼ਾਸਿਲਾ ਨਹੀਂ

ਕੰਨ ਖਜੂਰਾ” 'ਤੇ 6 ਵਿਚਾਰ

  1. ਲਫ਼ਜ਼ਾਂ ਦਾ ਪੁਲ ‘ਤੇ ਤੁਹਾਡਾ ਸਵਾਗਤ ਹੈ, ਸਾਡਾ ਮਕਸਦ ਸਾਰੇ ਪੰਜਾਬੀਆਂ ਨੂੰ ਇੱਕ ਮੰਚ ‘ਤੇ ਇੱਕਠਾ ਕਰਨਾ ਅਤੇ ਇੰਟਰਨੈੱਟ ‘ਤੇ ਪੰਜਾਬੀ ਭਾਸ਼ਾ ਲਈ ਹੋ ਰਹੇ ਅਹਿਮ ਕੰਮ ਬਾਰੇ ਦੁਨੀਆ ਭਰ ‘ਚ ਬੈਠੇ ਪੰਜਾਬੀਆਂ ਨੂੰ ਜਾਣਕਾਰੀ ਦੇਣਾ ਹੈ, ਤਾਂ ਜੋ ਜਿਆਦਾ ਤੋਂ ਜਿਆਦਾ ਲੋਕ ਇਸ ਤਕਨੀਕ ਦਾ ਫਾਇਦਾ ਉਠਾ ਸਕਣ। ਤੁਸੀ ਇੰਟਰਨੈੱਟ ‘ਤੇ ਪੰਜਾਬੀ ਵਿੱਚ ਕੰਮ ਕਰ ਰਹੇ ਹੋ, ਲਫ਼ਜ਼ਾਂ ਦਾ ਪੁਲ ਇਸ ਮਿਹਨਤ ਦਾ ਸਤਿਕਾਰ ਕਰਦਾ ਹੈ।
    ਤੁਹਾਡਾ ਬਲੋਗ/ਵੈੱਬਸਾਈਟ ‘ਲਫ਼ਜ਼ਾਂ ਦਾ ਪੁਲ’ ਦੇ ਨਾਲ ਜੋੜ ਦਿੱਤਾ ਗਿਆ ਹੈ।ਤੁਸੀ ਜੋ ਵੀ ਸੂਚਨਾ ਬਲੋਗ ‘ਤੇ ਪਾਉਗੇ ਉਸਦਾ ਲਿੰਕ ‘ਤੇ ਸੰਖੇਪ ਜਾਣਕਾਰੀ ਲਫ਼ਜ਼ਾਂ ਦੇ ਪੁਲ ‘ਤੇ ਤੁਰੰਤ ਨਜ਼ਰ ਆ ਜਾਵੇਗੀ ਅਤੇ ਜਿਆਦਾ ਤੋਂ ਜਿਆਦਾ ਪਾਠਕ ਤੁਹਾਡੇ ਤੱਕ ਪਹੁੰਚ ਸਕਣਗੇ। ਕਿਰਪਾ ਕਰਕੇ ਆਪਣੇ ਬਾਰੇ ਸੰਖੇਪ ਜਾਣਕਾਰੀ ਹੇਠ ਲਿਖੇ ਫਾਰਮ ਅਨੁਸਾਰ ਸਾਨੂੰ ਭੇਜੋ, ਤਾਂ ਕਿ ਪੰਜਾਬੀ ਲਈ ਦੁਨੀਆ ਭਰ ਵਿੱਚ ਹੋ ਰਹੇ ਕੰਮ ਬਾਰੇ ਲਾਹੇਵੰਦ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਸਕੀਏ ਅਤੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਲਈ ਸੰਪਰਕ ਕੀਤਾ ਜਾ ਸਕੇ । ਧੰਨਵਾਦ ਸਹਿਤ।
    ਵਧੇਰੇ ਜਾਣਕਾਰੀ ਲਈ ਲਫ਼ਜ਼ਾਂ ਦਾ ਪੁਲ ‘ਤੇ ਕਲਿੱਕ ਕਰੋ ਜਾਂ
    lafzandapul@gmail.com ‘ਤੇ ਸੰਪਰਕ ਕਰੋ
    http://lafzandapul.blogspot.com/
    ਪੂਰਾ ਨਾਮ (ਜੇ ਦੇਣਾ ਚਾਹੋ)
    ਪੱਕਾ ਪਤਾ (ਜੇ ਦੇਣਾ ਚਾਹੋ)
    ਫੋਨ ਨੰਬਰ (ਜੇ ਦੇਣਾ ਚਾਹੋ)
    ਈ-ਮੇਲ ਪਤਾ (ਜ਼ਰੂਰ ਭੇਜੋ)
    ਸੁਝਾਅ

    • ਜਗਦੀਪ ਜੀ,
      ਪੰਕਿਤੀ ਨੂੰ ਲਫ਼ਜ਼ਾ ਦੇ ਪੁਲ ਨਾਲ ਜੋੜਨ ਦਾ ਧੰਨਵਾਦ। ਇਸ ਪੁਲ ਰਾਹੀਂ ਵਧੇਰੇ ਪਾਠਕ ਪੰਕਿਤੀ ਤਕ ਪਹੁੰਚ ਸਕਣ ਗੇ। ਪੰਕਿਤੀ ਨੂੰ ਸਾਰੇ ਪੜ੍ਹਨ ਸੁਣਨ ਵਾਲੇ ਲਿਖਦੇ ਹਨ। ਇਸ ਕਰਕੇ ਮੈਂ ਆਪਣੇ ਇਕੱਲੇ ਦੀ ਜਾਣਕਾਰੀ ਦੇਣ ਤੋਂ ਸੰਕੋਚ ਕਰਦਾ ਹਾਂ। ਖਿਮਾ ਕਰਨਾ

  2. ਉਹ ਆਪਣੇ ਸੌ ਪੈਰਾਂ ਦਾ

    ਭਾਰ ਵੀ ਆਪ ਹੀ ਚੁਕਦਾ ਹੈ

    ਕੰਨ ਖਜੂਰਾ ਬੰਦੇ ਵਾਙੂੰ ਸੋਚਦਾ ਨਹੀਂ

    ਉਸਦੇ ਸਿਰ ਅਤੇ ਪੈਰਾਂ ਵਿਚਕਾਰ

    ਫ਼ਾਸਿਲਾ ਨਹੀਂ….Bhot accha likhde ho tusi…Vdhai..!!

Leave a reply to deepinder ਜਵਾਬ ਰੱਦ ਕਰੋ