ਜਨੀਨ ਪਿੰਡ ਦੀ ਮਾਂ

ਇਜ਼ਰਾਈਲੀ ਟੈਂਕ ਨਾਲ

ਢੱਠੇ ਘਰ ਦੇ ਢੇਰ ਉਤੇ

ਮਾਂ ਖੜ੍ਹੀ

ਬੱਚੇ ਦਾ ਖਿਡਾਉਣਾ ਫੜੀ

ਆਕਾਸ਼ ਵਿਚ ਬਾਂਹ ਚੁਕਦੀ ਬੋਲਦੀ

ਇਸ ਭਰੀ ਦੁਨੀਆਂ ਵਿਚ

ਕਿਸੇ ਨੂੰ ਨਹੀਂ ਦੀਹਦਾ

ਸਾਡੇ ਨਾਲ ਕੀ ਹੋ ਰਿਹਾ ਹੈ?

ਮੈਂ ਤੁਰਤ ਅੱਖਾਂ ਮੀਚ ਲੈਂਦਾ ਹਾਂ

ਕਹਿੰਦਾ ਹਾਂ

ਮੈਂ ਉਹਨੂੰ ਨਹੀਂ ਵੇਖਿਆ

ਫਿਰ ਕਹਿੰਦਾ ਹਾਂ

ਜੋ ਵੇਖਿਆ ਹੈ, ਨਹੀਂ ਵੇਖਿਆ।

ਅੰਦਰ ਦੀ ਕਚਹਿਰੀ ਵਿਚੋਂ

ਹਾਕ ਵਜਦੀ ਹੈ

ਮੈਂ ਧਰਮ ਪੁਸਤਕ ਤੇ ਹੱਥ ਧਰ ਕੇ

ਕਹਿੰਦਾ ਹਾਂ

ਮੈਂ ਮਲਬੇ ਦੇ ਢੇਰ ਤੇ ਖੜ੍ਹੀ

ਫਿੱਸੀ ਗੇਂਦ ਪਲੋਸਦੀ

ਬਾਂਹ ਚੁਕ ਕੇ ਬੋਲਦੀ

ਜਨੀਨ ਪਿੰਡ ਦੀ ਮਾਂ ਨੂੰ

ਨਹੀਂ ਵੇਖਿਆ

ਮੈਂ ਆਪਣੇ ਰਬ ਨੂੰ ਹਾਜ਼ਰ ਨਾਜ਼ਰ ਸਮਝ ਕੇ

ਕਹਿੰਦਾ ਹਾਂ

ਮੈਂ ਉਸ ਦਿਨ ਜੋ ਵੇਖਿਆ ਸੀ

ਉਹ ਨਹੀਂ ਵੇਖਿਆ ਸੀ

ਇਸ਼ਤਿਹਾਰ

12 thoughts on “ਜਨੀਨ ਪਿੰਡ ਦੀ ਮਾਂ

  1. ਬਹੁਤ ਸੰਜੀਦਾ ਕਿਹਾ, ਜਾਨਦਾਰ ਕਿਹਾ ਤੁਸੀਂ….ਅਸੀਂ ਸਭ ਕੁਝ ਵੇਖਦੇ ਹੋਏ ਵੀ ਅੰਨ੍ਹੇ ਹਾਂ….ਬੋਲਦੇ ਹੋਏ ਵੀ ਗੂੰਗੇ ਹਾਂ….ਪਰ ਤੁਹਾਡੀਆਂ ਨਜ਼ਮਾਂ ਬੋਲਦੀਆਂ ਨਹੀਂ ਕੂਕਦੀਆਂ ਹਨ….ਲਿਖਦੇ ਰਹੋ ਜੀ…ਤਰੱਕੀਆਂ ਕਰੋ..

  2. ਪਿੰਗਬੈਕ: ਜਨੀਨ ਪਿੰਡ ਦੀ ਮਾਂ / zaneen pind dee maaN « ਸ਼ਬਦਾਂ ਦੇ ਪਰਛਾਂਵੇ…

  3. ਇਹ ਕਵਿਤਾ ਪੜ੍ਹਕੇ ਮੈਂ ਸੋਚ ਰਿਹਾਂ ਕਿ ਕੀ ਇਜ਼ਰਾਈਲ ‘ਚ ਵੀ ਕਵਿਤਾਵਾਂ ਲਿਖੀਆਂ ਜਾਂਦੀਆਂ ਹੋਣਗੀਆਂ ? ‘ਤੇ ਉਹ ਕਾਹਦੇ ਵਾਰੇ ਕਵਿਤਾ ਲਿਖਦੇ ਹੋਣਗੇ? ਫੁੱਲ,ਤਾਰੇ,ਮੌਸਮ,ਇਸ਼ਕ- ਕਾਹਦੇ ਵਾਰੇ?

    ਉਹ ਜਾਹਦੇ ਵਾਰੇ ਵੀ ਲਿਖਦੇ ਹੋਣ, ਜੋ ਵੀ ਲਿਖਣ, ਹਰ ਕਵਿਤਾ ਦਾ ਅਰਥ ਇਹੋ ਉਘੜਦਾ ਹੋਵੇਗਾ- ਮੈਂ ਕੁੱਝ ਨਹੀਂ ਵੇਖਿਆ…

  4. ਬਹੁਤ ਦੁਖਦਾਈ ਹੈ ਇਹ ਅਨੁਭਵ ਫ਼ਿਰ ਵੀ ਹਰ ਕਿਸੇ ਨਾਲ ਹਰ ਥਾਂ ਕਿਸੇ ਨਾ ਕਿਸੇ ਰੂਪ ਵਿਚ ਵਾਪਰਦਾ ਹੈ ਅਤੇ ਅਸੀਂ ਅਪਣੀ ਨਫ਼ਸ ਦੇ ਮਾਰੇ ਹਰ ਰੋਜ਼ ਸ਼ਿਕਾਰ ਕਰਦੇ ਵੀ ਹਾਂ ਅਤੇ ਖੁਦ ਸ਼ਿਕਾਰ ਹੁੰਦੇ ਵੀ ਹਾਂ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s