ਕਿਤਾਬੀ ਜਿਹਾ

ਤੂੰ ਜਦੋਂ ਬਹੁਤ ਸੱਚਾ ਜਿਹਾ ਹੋ ਜਾਨੈਂ
ਸ਼ੁੱਧ ਬੋਲਣ ਲਗ ਜਾਨੈਂ, ਫ਼ਿਕਰੇ ਘੜ ਘੜ ਕੇ
ਸਿਹਾਰੀਆਂ ਬਿਹਾਰੀਆਂ, ਵਿਰਾਮ ਚਿੰਨ੍ਹ ਲਾ ਕੇ
ਮੈਂ ਡਰ ਜਾਂਦੀ ਹਾਂ

ਓਦੋਂ ਮੇਰਾ ਜੀਅ ਕਰਦੈ
ਤੇਰੇ ਚਿਹਰੇ ਤੇ ਥੁਹੜੀ ਜਿਹੀ
ਮਿੱਟੀ ਮਲ ਦਿਆਂ
ਨਛੁਹ ਲੀੜਿਆਂ ਤੇ ਛਿੱਟੇ ਪਾ ਦਿਆਂ
ਤੇ ਤੈਨੂੰ ਕਿਤਾਬੀ ਜਿਹੇ ਨੂੰ
ਅਸਲੀ ਬਣਾ ਲਵਾਂ

4 Responses to “ਕਿਤਾਬੀ ਜਿਹਾ”

  1. Gurinderjit Singh Says:

    ਅਜੇਹਾ ਵਾਰਤਾਲਾਪ ਅਲੋਪ ਕਿਂਉ ਹੁੰਦਾ ਜਾ ਰਿਹੈ… ਜਿਂਵੇ-ਜਿਂਵੇ ਅਸੀਂ ਪੜ੍ਹ ਲਿਖ ਰਹੇ ਹਾਂ.. ਖ਼ੁਦਗਰਜ਼ ਸੋਚ ਲਈ ਸਾਡੇ ਕੋਲ਼ ਘੜੇ ਘੜਾਏ ਫਿਕਰੇ (much like boiler plates), ਮੂੰਹ ਦੀ ਬਨਾਵਟ, ਝੂਠੀ body language ਦਾ ਬੋਲਬਾਲਾ ਹੋ ਰਿਹੈ..

    Fantastic poem .. portraying the simplest of human thoughts about direct and honest communications.

  2. pankiti Says:

    Thanks for the comment.

  3. Mann Says:

    Veer ji ih tan bahut hi vadhia likhia sach jano…Lajabab..ik ajihi cheez jo punjabi boli de miar nu upper chukdi…i have no words …really God blees u

  4. pankiti Says:

    ਧੰਨਵਾਦ। ਮੈਨੂੰ ਖੁਸ਼ੀ ਹੈ ਤੁਹਾਨੂੰ ਇਹ ਕਵਿਤਾ ਚੰਗੀ ਲਗੀ ਹੈ।

Leave a Reply