ਜਨੀਨ ਪਿੰਡ ਦੀ ਮਾਂ

ਇਜ਼ਰਾਈਲੀ ਟੈਂਕ ਨਾਲ

ਢੱਠੇ ਘਰ ਦੇ ਢੇਰ ਉਤੇ

ਮਾਂ ਖੜ੍ਹੀ

ਬੱਚੇ ਦਾ ਖਿਡਾਉਣਾ ਫੜੀ

ਆਕਾਸ਼ ਵਿਚ ਬਾਂਹ ਚੁਕਦੀ ਬੋਲਦੀ

ਇਸ ਭਰੀ ਦੁਨੀਆਂ ਵਿਚ

ਕਿਸੇ ਨੂੰ ਨਹੀਂ ਦੀਹਦਾ

ਸਾਡੇ ਨਾਲ ਕੀ ਹੋ ਰਿਹਾ ਹੈ?

ਮੈਂ ਤੁਰਤ ਅੱਖਾਂ ਮੀਚ ਲੈਂਦਾ ਹਾਂ

ਕਹਿੰਦਾ ਹਾਂ

ਮੈਂ ਉਹਨੂੰ ਨਹੀਂ ਵੇਖਿਆ

ਫਿਰ ਕਹਿੰਦਾ ਹਾਂ

ਜੋ ਵੇਖਿਆ ਹੈ, ਨਹੀਂ ਵੇਖਿਆ।

ਅੰਦਰ ਦੀ ਕਚਹਿਰੀ ਵਿਚੋਂ

ਹਾਕ ਵਜਦੀ ਹੈ

ਮੈਂ ਧਰਮ ਪੁਸਤਕ ਤੇ ਹੱਥ ਧਰ ਕੇ

ਕਹਿੰਦਾ ਹਾਂ

ਮੈਂ ਮਲਬੇ ਦੇ ਢੇਰ ਤੇ ਖੜ੍ਹੀ

ਫਿੱਸੀ ਗੇਂਦ ਪਲੋਸਦੀ

ਬਾਂਹ ਚੁਕ ਕੇ ਬੋਲਦੀ

ਜਨੀਨ ਪਿੰਡ ਦੀ ਮਾਂ ਨੂੰ

ਨਹੀਂ ਵੇਖਿਆ

ਮੈਂ ਆਪਣੇ ਰਬ ਨੂੰ ਹਾਜ਼ਰ ਨਾਜ਼ਰ ਸਮਝ ਕੇ

ਕਹਿੰਦਾ ਹਾਂ

ਮੈਂ ਉਸ ਦਿਨ ਜੋ ਵੇਖਿਆ ਸੀ

ਉਹ ਨਹੀਂ ਵੇਖਿਆ ਸੀ

10 Responses to “ਜਨੀਨ ਪਿੰਡ ਦੀ ਮਾਂ”

  1. ਕਮਲ ਕੰਗ Says:

    ਬਹੁਤ ਸੰਜੀਦਾ ਕਿਹਾ, ਜਾਨਦਾਰ ਕਿਹਾ ਤੁਸੀਂ….ਅਸੀਂ ਸਭ ਕੁਝ ਵੇਖਦੇ ਹੋਏ ਵੀ ਅੰਨ੍ਹੇ ਹਾਂ….ਬੋਲਦੇ ਹੋਏ ਵੀ ਗੂੰਗੇ ਹਾਂ….ਪਰ ਤੁਹਾਡੀਆਂ ਨਜ਼ਮਾਂ ਬੋਲਦੀਆਂ ਨਹੀਂ ਕੂਕਦੀਆਂ ਹਨ….ਲਿਖਦੇ ਰਹੋ ਜੀ…ਤਰੱਕੀਆਂ ਕਰੋ..

  2. pankiti Says:

    Thanks for your kind comment.

  3. ਸਾਥੀ ਟਿਵਾਣਾ Says:

    ਦਿਖਦੇ ਨੂੰ ਦਿਖਦਾ ਅਨੁਭਵ ਕਰਨਾ ਹੀ ਔਖਾ ਕਾਰਜ ਹੈ।
    ਸਾਥੀ

  4. pankiti Says:

    ਟਿੱਪਣੀ ਲਈ ਧੰਨਵਾਦ

    ਪੰਕਿਤੀ

  5. Jasdeep Says:

    Stunning and saddening…

    • pankiti Says:

      I am glad this poem has made you feel this way. One of the many functions of poetry is to expand our sympathies and enlarge our arms to embrace ‘others’.

      thanks for the comment.

  6. Jasdeep Says:

    thanks !
    Can i post it on my blog ?

  7. pankiti Says:

    Sure you can. Since it has been blogged or published in Pankiti the poem is no more mine. It is your’s as well, or of anyone who reads it.l

  8. ਜਨੀਨ ਪਿੰਡ ਦੀ ਮਾਂ / zaneen pind dee maaN « ਸ਼ਬਦਾਂ ਦੇ ਪਰਛਾਂਵੇ… Says:

    [...] Source : Posted at pankiti. [...]

  9. deepinder Says:

    ਇਹ ਕਵਿਤਾ ਪੜ੍ਹਕੇ ਮੈਂ ਸੋਚ ਰਿਹਾਂ ਕਿ ਕੀ ਇਜ਼ਰਾਈਲ ‘ਚ ਵੀ ਕਵਿਤਾਵਾਂ ਲਿਖੀਆਂ ਜਾਂਦੀਆਂ ਹੋਣਗੀਆਂ ? ‘ਤੇ ਉਹ ਕਾਹਦੇ ਵਾਰੇ ਕਵਿਤਾ ਲਿਖਦੇ ਹੋਣਗੇ? ਫੁੱਲ,ਤਾਰੇ,ਮੌਸਮ,ਇਸ਼ਕ- ਕਾਹਦੇ ਵਾਰੇ?

    ਉਹ ਜਾਹਦੇ ਵਾਰੇ ਵੀ ਲਿਖਦੇ ਹੋਣ, ਜੋ ਵੀ ਲਿਖਣ, ਹਰ ਕਵਿਤਾ ਦਾ ਅਰਥ ਇਹੋ ਉਘੜਦਾ ਹੋਵੇਗਾ- ਮੈਂ ਕੁੱਝ ਨਹੀਂ ਵੇਖਿਆ…

Leave a Reply