ਦੁਨੀਆਂ ਭਰੇ ਪਿਆਲੇ ਚੋਂ
ਚਾਹ ਪੀਂਦੀ ਹੈ
ਕਵੀ ਖਾ਼ਲੀ ਪਿਆਲੇ ਚੋਂ
ਆਕਾਸ ਦੀ ਘੁੱਟ ਭਰਦਾ ਹੈ
ਕਵੀ ਦਾ ਪਿਆਲਾ
ਕਦੇ ਖਾ਼ਲੀ ਨਹੀਂ ਹੁੰਦਾ
ਸੰਸਾਰੀ ਦਾ ਕਦੇ ਭਰਦਾ ਨਹੀਂ
ਕਵੀ ਆਕਾਸ਼ ਪੀਂਦਾ ਹੈ
May12, 08ਦੋ ਕਣੀਆਂ
May6, 08ਦੋ ਕਣੀਆਂ ਸਵਾਂਤ ਬੂੰਦ ਦੀਆਂ
ਇਕ ਕਿਰੀ ਮਿੱਟੀ ਵਿਚ
ਗੁਆਚ ਗਈ
ਦੂਜੀ ਕਿਰੀ ਸਿੱਪੀ ਵਿਚ
ਮੋਤੀ ਬਣ ਗਈ
ਮਿਟੀ ਵਿਚ ਗੁਆਚੀ
ਫੁੱਲ ਬਣੀ ਖਿੜ ਉਠੀ
ਸਿੱਪੀ ਵਿਚਲੀ ਪੱਥਰ
ਬਣਕੇ ਬੰਦ ਹੋਈ
Posted by pankiti
Posted by pankiti
Posted by pankiti