August16, 07
ਹੁਣ ਮੈਂ ਸਮਰਾਲੇ ਨਹੀਂ ਰਹਿੰਦਾ
ਉਹ ਸਰਨਾਵਾਂ ਬਦਲ ਗਿਆ ਹੈ
ਨਵਾਂ ਅਜੇ ਤਕ ਮਿਲਿਆ ਨਾਹੀਂ![]()
ਇਹ ਬਸਤੀ ਵੀ ਪੁੱਛ ਲੈਂਦੀ ਹੈ![]()
ਪਹਿਲਾਂ ਕਿਹੜਾ ਕੰਮ ਕਰਦਾ ਸੀ
ਮਰਿਆ ਵੀ ਤਾਂ
ਮੌਤ `ਚ ਮਰ ਕੇ ਵੀ ਨਹੀਂ ਮਰਿਆ
ਸੜਿਆ ਵੀ ਤਾਂ
ਅੱਗ `ਚ ਸੜ ਕੇ ਵੀ ਨਹੀਂ ਸੜਿਆ
ਜਦ ਤਕ ਨਵਾਂ ਪਤਾ ਨਹੀਂ ਮਿਲਦਾ
ਚਿੱਠੀ ਪੱਤਰ
‘ਵਾਇਆ (via)ਕਵਿਤਾ‘ ਕਰਨਾ
Leave a Comment » |
ਲਾਲ ਸਿੰਘ ਦਿਲ |
Permalink
Posted by pankiti